1) .ਜਦੋਂ ਰਾਹੁਲ ਅਤੇ ਉਸਦੇ ਪਿਤਾ ਜੀ ਟੀ.ਵੀ. ਤੇ ਕ੍ਰਿਕੇਟ ਮੈਚ ਦਾ ਸਿੱਧਾ ਪ੍ਰਸਾਰਨ ਦੇ ਰਹੇ ਸਨ ਤਾਂ ਰਾਹੁਲ ਦੇ ਦਿਮਾਗ ਵਿੱਚ ਇੱਕ ਪ੍ਰਸ਼ਨ ਆਇਆ ਕਿ ਅਸੀਂ ਮੈਚ ਦਾ ਸਿੱਧਾ ਪ੍ਰਸਾਰਨ ਕਿਵੇਂ ਦੇਖ ਪਾਉਂਦੇ ਹਾਂ ਤਾਂ ਉਸਦੇ ਪਿਤਾ ਜੀ ਨੇ ਦੱਸਿਆ ਅਜਿਹਾ............ ਕਾਰਨ ਸੰਭਵ ਹੁੰਦਾ ਹੈ। a) ਭੂ -ਸਥਿਰ ਉਪਗ੍ਰਹਿ b) ਧਰੁਵੀ ਉਪਗ੍ਰਹਿ c) ਕੁਦਰਤੀ ਉਪਗ੍ਰਹਿ d) LEO ਉਪਗ੍ਰਹਿ 2) ਰਾਮ ਜਦੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਤਾਂ ਉਸਨੇ ਪੱਤਿਆਂ ਉੱਪਰ ਹਰੀਆਂ ਲਾਈਨਾਂ ਦੇਖੀਆਂ।ਉਸਨੇ ਆਪਣੇ ਅਧਿਆਪਕ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਲਾਈਨਾਂ ਨੂੰ............ ਕਹਿੰਦੇ ਹਨ‌/ a) ਹਰਾ ਚਪਟਾ ਭਾਗ b) ਡੰਡੀ c) ਸਿ਼ਰਾਵਾਂ d) ਟਾਹਣੀ 3) ਸੁਰਜੀਤ ਨੇ ਦੇਖਿਆ ਕਿ ਉਸਦੇ ਪਿਤਾ ਜੀ ਕਹੀ ਅਤੇ ਕੁਹਾੜੀ ਨੂੰ ਵਰਤਣ ਤੋਂ ਪਹਿਲਾਂ ਕੁੱਟਦੇ ਹਨ। ਇਨ੍ਹਾਂ ਨੂੰ ਕੁਟਣ ਵਿੱਚ ਕਿਹੜਾ ਗੁਣ ਕੰਮ ਕਰਦਾ ਹੈ? a) ਚਾਲਕਤਾ b) ਖਿਚੀਣਯੋਗਤਾ c) ਧੁਨਿਕ d) ਕੁਟੀਣਯੋਗਤਾ 4) 2) ਇੱਕ ਦਿਨ ਕਰਨ ਕਲਾਸ ਵਿੱਚ ਬੈਠਾ ਸੀ ਅਤੇ ਆਪਣੀ ਪੈਨਸਿਲ ਤਿੱਖੀ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੀ ਪੈਨਸਿਲ ਨੂੰ ਤਿੱਖਾ ਕਰਦਾ ਹੈ, ਪੈਨਸਿਲ ਦੀ ਲੰਬਾਈ ਘੱਟ ਹੋ ਜਾਂਦੀ ਹੈ ਅਤੇ ਇਹ ਵੇਖਦਿਆਂ ਹੀ, ਉਹ ਰੋਣਾ ਸ਼ੁਰੂ ਕਰ ਦਿੰਦਾ ਹੈ ।ਇਹ ਕਿਸ ਕਿਸਮ ਦਾ ਪਰਿਵਰਤਨ ਹੈ? a) ਪਰਤਵਾਂ ਪਰਿਵਰਤਨ b) ਅਪਰਤਵਾਂ ਪਰਿਵਰਤਨ c) ਰਸਾਇਣਿਕ ਪਰਿਵਰਤਨ d) ਇਹ ਸਾਰੇ ਹੀ 5) ਕਰਨ ਟੀਵੀ ਵੇਖ ਰਿਹਾ ਸੀ ਟੀ ਵੀ ਅਤੇ ਇੱਕ ਖਬਰ ਆ ਰਹੀ ਸੀ ਕਿ ਲੋਕਡਾਉਨ ਕਰਕੇ ਵਾਤਾਵਰਣ ਕੁੱਝ ਸਾਫ ਹੋਇਆ ਹੈ , ਜਿਸ ਕਰਕੇ ਆਸਟਰੇਲੀਆ ਵਿਚ ਓਜੋਨ ਛੇਕ ਥੋੜਾ ਜਾ ਘਟਿਆ ਹੈ। ਕਰਨ ਭੱਜਿਆ-ਭੱਜਿਆ ਆਪਣੀ ਮਾਤਾ ਕੋਲ ਗਿਆ ਅਤੇ ਪੁੱਛਿਆ ਕਿ ਓਜੋਨ ਛੇਕ ਦੇ ਘੱਟਣ ਦਾ ਸਾਡੇ ਸਰੀਰ ਨੂੰ ਕੀ ਫਾਇਦਾ ਹੈ।ਉਸਦੀ ਮਾਤਾ ਜੀ ਨੇ ਦੱਸਿਆ ਕਿ a) ਇਹ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੇ ਆਉਣ ਨਹੀਂ ਦਿੰਦੀ। b) ਇਹ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਨੂੰ ਧਰਤੀ ਤੇ ਆਉਣ ਨਹੀਂ ਦਿੰਦੀ।  c) ਇਹ ਸੂਰਜ ਦੀ ਗਰਮੀ ਨੂੰ ਰੋਕਦੀ ਹੈ। d) ਇਹ ਮੀਂਹ ਪਾਉਣ ਵਿੱਚ ਮਦਦ ਕਰਦੀ ਹੈ 6) ਇੱਕ ਕਿਸਾਨ ਕੀਟਾਂ ਨੂੰ ਮਾਰਨ ਲਈ ਫਸਲਾਂ ਤੇ ਕੀਟਨਾਸ਼ਕ ਛਿੜਕਦਾ ਹੈ।ਇਹ ਕੀਟਨਾਸ਼ਕ ਮੀਂਹ ਦੇ ਪਾਣੀ ਨਾਲ ਰੁੜ ਕੇ ਨੇੜੇ ਦੇ ਤਲਾਅ ਵਿੱਚ ਵੀ ਪਹੁੰਚ ਜਾਂਦੇ ਹਨ।ਇਹ ਤਲਾਅ ਵਿੱਚ ਰਹਿਣ ਵਾਲੇ ਜੀਵਾਂ ਤੇ ਕੀ ਅਸਰ ਪਾਉਣਗੇ? a) ਜੀਵਾਂ ਦੀ ਗਿਣਤੀ ਵੱਧ ਜਾਵੇਗੀ b) ਜੀਵ ਬਿਮਾਰ ਹੋ ਕੇ ਮਰ ਸਕਦੇ ਹਨ c) ਜੀਵ ਹੋਰ ਥਾਂ ਚਲੇ ਜਾਣਗੇ d) ਉਹਨਾਂ ਦਾ ਰੰਗ ਬਦਲ ਜਾਵੇਗਾ 7) ਨੇਹਾ ਅਤੇ ਸੀਮਾ ਪਾਣੀ ਬਾਰੇ ਗੱਲ ਕਰ ਰਹੀਆਂ ਹਨ, ਨੇਹਾ ਨੇ ਪੁੱਛਿਆ ਪਾਣੀ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦਾ ਪੁੰਜ ਅਨੁਪਾਤ ਕੀ ਹੈ ਤਾਂ ਸੀਮਾ ਦਾ ਜਵਾਬ ਹੋਵੇਗਾ? a) 1:2 b) 1:3 c) 1:8 d) 3:1 8) ਹਰਮਨ ਨੇ ਖੇਡਦੇ ਹੋਏ ਪਲਾਸਟਿਕ ਦਾ ਢੱਕਣ ਪਾਣੀ ਨਾਲ ਭਰੀ ਬਾਲਟੀ ਵਿੱਚ ਪਾ ਦਿੱਤਾ ਅਤੇ ਢੱਕਣ ਤੈਰਨ ਲੱਗ ਪਿਆ।ਪਾਣੀ ਨੇ ਅਜਿਹਾ ਕਿਹੜਾ ਬਲ ਲਗਾਇਆ ਜਿਸ ਕਾਰਨ ਢੱਕਣ ਤੈਰਿਆ?੦ a) ਉਛਾਲ ਬਲ b) ਗੁਰੂਤਾਆਕਰਸ਼ਣ ਬਲ c) ਪੇਸੀ਼ ਬਲ d) ਅਸੰਤੁਲਿਤ ਬਲ 9) ਸ਼ਾਮ ਰੇਸ਼ਮ ਦਾ ਉਤਪਾਦਨ ਕਰਨਾ ਚਾਹੁੰਦਾ ਹੈ ਇਸ ਲਈ ਉਹ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਚਾਹੁੰਦਾ ਹੈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਕੀ ਅਖਵਾਉਂਦਾ ਹੈ? a) ਸੈਰੀਕਲਚਰ b) ਮੈਰੀਨਕਲਚਰ c) ਕੀੜੇ ਪਾਲਣਾ d) ਰੇਸ਼ਮ ਉਤਪਾਦਨ 10) ਅਧਿਆਪਕ ਨੇ ਦੱਸਿਆ ਕਿ ਪੌਦਿਆਂ ਵਿੱਚ ਵੱਖ- ਵੱਖ ਕੰਮ ਲਈ ਵੱਖ-ਵੱਖ ਟਿਸੂ਼ ਹੁੰਦੇ ਹਨ।ਲਵਪ੍ਰੀਤ ਨੇ ਅਧਿਆਪਕ ਨੂੰ ਪੁੱਛਿਆ ਕਿ ਪੌਦੇ ਵਿੱਚ ਪਾਣੀ ਦਾ ਪ੍ਰਵਹਿਣ ਕਿਹੜਾ ਟਿਸੂ਼ ਕਰਦਾ ਹੈ ਤਾਂ ਅਧਿਆਪਕ ਨੇ ਜਵਾਬ ਦਿੱਤਾ a) ਜਾਈਲਮ b) ਫਲੋਇਮ c) ਨਾੜੀ ਟਿਸੂ਼ d) ਪੇਅਰਨਕਾਈਮਾ

さんの投稿です

リーダーボード

表示スタイル

オプション

テンプレートを切り替える

自動保存: を復元しますか?