1) ________ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ। a) Anmol lipi b) Raavi c) Joy d) ਉਪਰੋਕਤ ਸਾਰੇ 2) UNICODE ਦਾ ਪੂਰਾ ਨਾਂ ਕੀ ਹੈ? a) ਯੂਨੀਅਮ ਕੋਡ b) ਯੂਨੀਫਾਈਡ ਕੋਡ c) ਯੂਨੀਵਰਸਲ ਕੋਡ d) ਇਹਨਾਂ ਵਿਚੋਂ ਕੋਈ ਨਹੀ 3) ਹੇਠ ਲਿਿਖਆਂ ਵਿਚੋਂ ਕਿਹੜਾ UNICODE ਫੌਂਟ ਪੰਜਾਬੀ ਵਿੱਚ ਟਾਈਪਿੰਗ ਕਰਨ ਲਈ ਵਰਤਿਆ ਜਾਂਦਾ ਹੈ। a) ਅਨਮੋਲ ਲਿਪੀ b) ਰਾਵੀ c) ਅਸੀਸ d) ਉਪਰੋਕਤ ਸਾਰੇ 4) ਹੇਠ ਲਿਿਖਆਂ ਵਿਚੋਂ ਕਿਹੜਾ ਫੋਨੇਟਿਕ ਫੌਂਟ ਪੰਜਾਬੀ ਵਿੱਚ ਟਾਈਪਿੰਗ ਕਰਨ ਲਈ ਵਰਤਿਆ ਜਾਂਦਾ ਹੈ। a) ਅਨਮੋਲ ਲਿਪੀ b) ਰਾਵੀ c) ਅਸੀਸ d) ਉਪਰੋਕਤ ਸਾਰੇ 5) ਨੰਬਰ ਪੈਡ ਦੀ ਵਰਤੋਂ ਲਈ ________ ਕੀਅ ON ਰੱਖਣੀ ਚਾਹੀਦੀ ਹੈ। a) Num Lock b) Caps Lock c) Scroll Lock d) ਇਹਨਾਂ ਵਿਚੋਂ ਕੋਈ ਨਹੀ 6) ਇੰਟਰਨੈਸ਼ਨਲ ਨੈੱਟਵਰਕ ਆਫ਼ ਕੰਪਿਊਟਰਜ਼ ਨੂੰ _______ ਕਿਹਾ ਜਾਂਦਾ ਹੈ। a) ਆਰਪਾਨੈੱਟ b) ਇੱੰਟਰਨੈੱਟ c) ਇੱੰਟਰਾਨੈੱਟ d) ਈਥਰਨੈੱਟ 7) WWW ਦਾ ਮਤਲਬ ਹੈੈ। a) ਵਰਲਡ ਵਾਈਡ ਵੈੱਬ b) ਵਰਲਡ ਵੈਬ ਵਾਈਡ c) ਵਾਈਡ ਵਰਲਡ ਵੈੱਬ d) ਵੈੱਬ ਵਰਲਡ ਵਾਈਡ 8) ________ ਇੰਟਰਨੈੱਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ। a) ਈ-ਕਾਮਰਸ b) ਚੈਟਿੰਗ c) ਵਰਲਡ ਵਾਈਡ ਵੈਬ d) ਇਹਨਾਂ ਵਿਚੋਂ ਕੋਈ ਨਹੀਂੇ 9) ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ________ ਹੁੰਦਾ ਹੈ। a) ਟੈਲੀਗ੍ਰਾਮ b) ਚਿੱਠੀਆਂ c) ISP d) ਈ-ਮੇਲ 10) _______ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ। a) ਮਾਡਮ b) ਟੈਲੀਫੋਨ ਤਾਰ c) ਮਾਊਸ d) ਮੋਬਾਈਲ 11) ________ ਤੋਂ ਕੀ ਭਾਵ ਹੈ ਸਾਡਾ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। a) ਅਪਲੋਡਿੰਗ b) ਡਾਊਨਲੋਡਿੰਗ c) ਸਰਫਿੰਗ d) ਇਹਨਾਂ ਵਿਚੋਂ ਕੋਈ ਨਹੀਂ 12) ਵੈੱਬ ਸਾਈਟਾਂ ਨੂੰ ਖੋਲਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ ਖੁੱਲਦਾ ਹੈ ਉਸ ਨੂੰ ________ ਕਿਹਾ ਜਾਂਦਾ ਹੈ। a) ਹੋਮ ਪੇਜ਼ b) ਵੈਬ ਪੇਜ਼ c) ਮੇਨ ਪੇਜ਼ d) ਇਹਨਾਂ ਵਿਚੋਂ ਕੋਈ ਨਹੀਂ 13) ________ ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਹੋਣਾ। a) ਆਫਲਾਈਨ b) ਆਨਲਾਈਨ c) ਇਨਲਾਈਨ d) ਇਹਨਾਂ ਵਿਚੋਂ ਕੋਈ ਨਹੀਂ 14) ________ ਤੋਂ ਭਾਵ ਹੈ ਇੰਟਰਨੈੱਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ਼ ਤੋਂ ਦੂਜੇ ਵੈਬ ਪੇਜ ਤੇ ਜਾਂ ਇੱਕ ਵੈਬ ਸਾਈਟ ਤੋਂ ਦੂਜੀ ਵੈਬ ਸਾਈਟ ਤੇ ਜਾਣਾ। a) ਵੈਬ ਸਰਚਿੰਗ b) ਡਾਊਨਲੋਡਿੰਗ c) ਵੈਬ ਸਰਫਿੰਗ d) ਉਪਰੋਕਤ ਸਾਰੇ 15) ________ ਇਲੈਕਟ੍ਰਾਨਿਕ ਕਾਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੱੰਟਰਨੈੱਟ ਤੇ ਵੈਬ ਬ੍ਰਾਊਜਰ ਦੀ ਵਰਤੋਂ ਕਰਦੇ ਹੋਏ ਚੀਜਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। a) ਨੈੱਟ ਬਂੈਕਿੰਗ b) ਈ-ਮੇਲ c) ਆਨਲਾਈਨ ਸ਼ਾਪਿੰਗ d) ਮੋਬਾਈਲ 16) _______ ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ। a) ਪਾਵਰ ਪੁਆਇੰਟ b) ਐਕਸਲ c) ਵਰਡ d) ਪੇਂਟ 17) _______ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਿਰਆ ਹੈ। a) ਵਰਡ ਪ੍ਰੋਸੈਸਰ b) ਸਲਾਈਡ c) ਪ੍ਰਜ਼ੈਨਟੇਸ਼ਨ d) ਟ੍ਰਾਂਜੀਸ਼ਨ 18) ਇੱਕ ________ ਪ੍ਰੈਜ਼ਨਟੇਸ਼ਨ ਦਾ ਇੱਕ ਪੇਜ਼ ਹੁੰਦਾ ਹੈ। a) ਸਲਾਈਡ b) ਡਾਕੂਮੈਂਟ c) ਸ਼ੀਟ d) ਇਹਨਾਂ ਵਿਚੋਂ ਕੋਈ ਨਹੀਂ 19) _______ ਸਾਡੀ ਪ੍ਰੈਜ਼ਨਟੇਸ਼ਨ ਵਿੱਚ ਮੋਜੂਦਾ ਸਲਾਈਡ ਨੂੰ ਦਰਸ਼ਾਉਦਾ ਹੈ। a) ਆਊਟਲਾਈਨ ਪੇਨ b) ਕਨਟੈਂਟ ਪੇਨ c) ਰੀਬਨ d) ਸਲਾਈਡ ਪੇਨ 20) _______ ਸਲਾਈਡ ਉੱਪਰ ਵੱਖ-ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ। a) ਬੈਕਗ੍ਰਾਊਂਡ ਸਟਾਈਲ b) ਪਲੇਸਹੋਲਡਰ c) ਸਲਾਈਡ ਲੇਅਆਉਟ d) ਪੈਟਰਨ 21) ਇੱਕ _______ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ। a) ਥੀਮ b) ਪੈਟਰਨ c) ਬੈਕਗਰਾਊਂਡ ਸਟਾਈਲ d) ਗਰੇਡੀਐਂਟ 22) _______ ਡਿਫਾਲਟ ਵਿਊ ਹੈ ਜਿਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਇਨ ਕਰਦੇ ਹਾਂ। a) ਨਾਰਮਲ ਵਿਊ b) ਸਲਾਈਡ ਸ਼ੋਅ c) ਸਲਾਈਡ ਸਾਰਟਰ ਵਿਊ d) ਰੀਡਿੰਗ ਵਿਊ 23) POWER POINT 2010 ਵਿੱਚ _________ ਡਿਫਾਲਟ ਸਲਾਈਡ ਬੈਕਗ੍ਰਾਊਂਡ ਸਟਾਈਲਜ਼ ਉਪਲਬਧ ਹਨ। a) 48 b) 4 c) 12 d) 3 24) _____ ਕੰਟਰੋਲ ਸਲਾਈਡ ਕੰਟੈਂਟਸ ਨੂੰ ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ-ਇਨ ਕਰਨ ਦੀ ਆਗਿਆ ਦਿੰਦਾ ਹੈ। a) ਜ਼ੂਮ   b) ਸਲਾਈਡ c) ਨਾਰਮਲ ਵਿਊ d) ਗਰੇਡੀਐਂਟ 25) _______ ਇੱਕ ਵਿਜ਼ੂਅਲ ਅਤੇ ਮੋਸ਼ਨ ਇਫੈਕਟਸ ਹੁੰਦੇ ਹਨ ਜੋ ਉਸ ਸਮੇਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਈਡ ਸ਼ੋਅ ਦੌਰਾਨ ਇੱਕ ਸਲਾਈਡ ਤੋਂ ਅਗਲੀ ਸਲਾਈਡ ਤੇ ਜਾਂਦੇ ਹਾਂ। a) ਸਲਾਈਡ ਟ੍ਰਾਂਜ਼ੀਸ਼ਨ b) ਐਨੀਮੇਸ਼ਨ c) ਐਨੀਮੇਸ਼ਨ ਸਕੀਮ d) ਸਲਾਈਡ ਸ਼ੋਅ 26) ਪਾਵਰਪੁਆਇੰਟ _______ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ। a) 2 b) 3 c) 4 d) 5 27) ਪਾਵਰਪੁਆਇੰਟ ਪਹਿਲਾਂ ਤੋਂ ਪਰਿਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਸਮੂਹ ਪ੍ਰਦਾਨ ਕਰਦਾ ਹੈ, ਜਿਹਨਾਂ ਨੂੰ _______ ਕਿਹਾ ਜਾਂਦਾ ਹੈ। a) ਸਲਾਈਡ ਟ੍ਰਾਜ਼ਿਸ਼ਨ b) ਐਨੀਮੇਸ਼ਨ c) ਐਨੀਮੇਸਨ ਸਕੀਮ d) ਸਲਾਈਡ ਸ਼ੋਅ 28) PDF ਦਾ ਪੂਰਾ ਨਾਂ _________ ਹੈ। a) ਪੋਰਟੇਬਲ ਡਾਟਾ ਫਾਰਮੈਟ b) ਪੋਰਟੇਬਲ ਡਾਕੂਮੈਂਟ ਫਾਰਮ c) ਪੋਰਟੇਬਲ ਡਾਟਾ ਫਾਰਮ d) ਪੋਰਟੇਬਲ ਡਾਕੂਮੈਂਟ ਫਾਰਮੈਂਟ 29) ਅਸੀਂ ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਪਾਵਰਪੁਆਇੰਟ ਸ਼ੋਅ ਵੱਜੋਂ _________ ਐਕਸਟੈਂਸ਼ਨ ਨਾਲ ਸੇਵ ਕਰ ਸਕਦੇ ਹਾਂ। a) .ppsx b) .ppt c) .pptx d) .pdf 30) ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ________ ਨੂੰ ਮੁੱਢਲੇ ਪ੍ਰੋਸੈਸਿੰਗ ਭਾਗਾਂ ਵੱਜੋਂ ਵਰਤਿਆ ਗਿਆ। a) ਵੈਕਿਯੂਮ ਟਿਊਬਾਂ b) VLSI ਸਰਕਟ c) ULSI ਸਰਕਟ d) ਟ੍ਰਾਂਜੀਸਟਰਜ਼ 31) ਕੰਪਿਊਟਰਾਂ ਦੀ _________ ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ। a) ਪਹਿਲੀ b) ਦੂਜੀ c) ਤੀਜੀ d) ਚੌਥੀ 32) ਤੀਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਟ੍ਰਾਂਜੀਸਟਰਾਂ ਦੀ ਜਗ੍ਹਾਂ _________ ਵਰਤੇ ਜਾਂਦੇ ਸਨ। a) ਇੰਟੀਗ੍ਰੇਟਡ ਸਰਕਟਸ b) ਵੈਕਿਯੂਮ ਟਿਊਬਾਂ c) ULSI ਸਰਕਟਸ d) VLSI ਸਰਕਟਸ 33) _________ ਕੰਪਿਊਟਰ ਸਾਇੰਸ ਦੀ ਇੱਕ ਨਵੀਂ ਬ੍ਰਾਂਚ ਹੈ ਜੋ ਕਿ ਕੰਪਿਊਟਰ ਨੂੰ ਮਨੁੱਖਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ। a) ਰੋਬੋਟਿਕਸ b) ULSI ਸਰਕਟਸ c) AI (ਆਰਟੀਫਿਸ਼ੀਅਲ ਇੰਟੈਲੀਜੈਂਸ) d) IC (ਇੰਟੀਗ੍ਰੇਟਿਡ ਸਰਕਟਸ) 34) ULSI ਟੈਕਨੋਲੋਜੀ ਦੀ ਵਰਤੋਂ _________ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ। a) ਦੂਜੀ b) ਤੀਜੀ c) ਚੌਥੀ d) ਪੰਜਵੀਂ 35) ______ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ। a) 8 b) 16 c) 32 d) 64 36) ਇੱਕ ਬਿੱਟ ਜਾਂ ਬਾਈਨਰੀ ਡਿਜ਼ੀਟ ਨੂੰ ਲਾਜੀਕਲ ______ ਅਤੇ ______ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। a) 0,1 b) 0,0 c) 1,2 d) 1,1 37) ਰੈਮ (RAM) ਦਾ ਅਰਥ ਹੈ ____________ a) ਰੀਡ ਐਕਸੈਸ ਮੈਮਰੀ b) ਰੈਂਡਮ ਅਕਸੈਸ ਮੈਮਰੀ c) ਉਪਰੋਕਤ ਦੋਵੇਂ d) ਇਹਨਾਂ ਵਿਚੋਂ ਕੋਈ ਨਹੀਂ 38) ਰੋਮ (ROM) ਦਾ ਅਰਥ ਹੈ ____________ a) ਰੀਡ ਓਨਲੀ ਮੈਮਰੀ b) ਰੈਂਡਮ ਓਨਲੀ ਮੈਮਰੀ c) ਰੀਡ ਓਪਨ ਮੈਮਰੀ d) ਇਹਨਾਂ ਵਿਚੋਂ ਕੋਈ ਨਹੀਂ 39) ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਹਨਾਂ ਨੂੰ _________ ਵਜੋਂ ਜਾਣਿਆ ਜਾਂਦਾ ਹੈ। a) ਸੈਕਟਰਜ਼ b) ਖੇਤਰ c) ਸੈੱਲ d) ਟੇਪ

Bestenliste

Visueller Stil

Einstellungen

Vorlage ändern

Soll die automatisch gespeicherte Aktivität wiederhergestellt werden?